store_example / punjabi_test_data2.txt
cdactvm's picture
Upload punjabi_test_data2.txt
980e080 verified
raw
history blame contribute delete
No virus
29 kB
0. ਚੌਹਾਨ ਨੇ ਹੇਮੰਤ ਸੋਰੇਨ 'ਤੇ ਝਾਰਖੰਡ ਦੀ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਸ ਨੇ ਆਪਣੇ ਰਿਸ਼ਤੇਦਾਰਾਂ ਸਮੇਤ ਬਹੁਤ ਸਾਰੇ ਲੋਕਾਂ ਨੂੰ ਧੋਖਾ ਦਿੱਤਾ ਹੈ।
1. ਲੌਸੇਨ ਡਾਇਮੰਡ ਲੀਗ 2024 'ਚ ਭਾਰਤ ਦੇ ਨੀਰਜ ਚੋਪੜਾ ਸੀਜ਼ਨ ਦੇ ਆਪਣੇ ਸਰਵੋਤਮ ਥਰੋਅ 89.49 ਮੀਟਰ ਨਾਲ ਦੂਜੇ ਸਥਾਨ 'ਤੇ ਰਿਹਾ।
2. ਗ੍ਰੇਨਾਡਾ ਦੇ ਐਂਡਰਸਨ ਪੀਟਰਸ 90.61 ਮੀਟਰ ਥਰੋਅ ਨਾਲ ਪਹਿਲੇ ਸਥਾਨ 'ਤੇ ਰਹੇ।
3. ਭਾਰਤ ਅੱਜ ਆਪਣਾ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾ ਰਿਹਾ ਹੈ।
4. ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਤੇ ਚੰਦਰਯਾਨ-3 ਦੇ ਸਫਲ ਲੈਂਡਿੰਗ ਦੀ ਯਾਦ ਵਿਚ ਪਹਿਲੇ ਰਾਸ਼ਟਰੀ ਪੁਲਾੜ ਦਿਵਸ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
5. ਅੱਜ ਸਵੇਰੇ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਵਿਚੋਂ ਇਕ ਅਣਪਛਾਤੇ ਸਰਦਾਰ ਵਿਅਕਤੀ ਦੀ ਲਾਸ਼ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੀ ਉਮਰ ਕਰੀਬ 4045 ਸਾਲ ਹੈ।
6. ਇਸ ਮੌਕੇ ਜਾਣਕਾਰੀ ਦਿੰਦਿਆ ਏ.ਐਸ.ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦੀ ਰਾਹਗੀਰਾਂ ਤੋਂ ਪਹਿਚਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਪਹਿਚਾਣ ਨਹੀ ਹੋ ਸਕੀ ਅਤੇ ਲਾਸ਼ ਨੂੰ 72 ਘੰਟਿਆਂ ਲਈ ਅੰਮ੍ਰਿਤਸਰ ਦੇ ਮੁਰਦਾਘਰ ਰਖਵਾ ਦਿੱਤਾ ਗਿਆ ਤਾ ਜੋ ਉਸ ਦੇ ਵਾਰਸਾਂ ਨੂੰ ਪਤਾ ਲੱਗ ਸਕੇ।
7. ਚੰਡੀਗੜ੍ਹ 23 ਅਗਸਤ - ਪੰਜਾਬ ਚ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐਨ.ਐਚ.ਏ.ਆਈ) ਪ੍ਰੋਜੈਕਟਾਂ ਚ ਦੇਰੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰ ਚ ਸੁਣਵਾਈ ਅੱਜ ਹੋਵੇਗੀ।
8. ਨਵੀਂ ਦਿੱਲੀ 23 ਅਗਸਤ - ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ ਚ ਸੁਣਵਾਈ ਅੱਜ ਹੋਵੇਗੀ।
9. ਵਾਰਸਾ (ਪੋਲੈਂਡ) 23 ਅਗਸਤ - ਪੋਲੈਂਡ ਦੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਮਿਕਲ ਸਪਿਕਜ਼ਕੋ ਨੂੰ ਉਮੀਦ ਹੈ ਕਿ ਕਬੱਡੀ 2036 ਉਲੰਪਿਕ ਦਾ ਹਿੱਸਾ ਬਣੇਗੀ।
10. ਮਿਕਲ ਸਪਿਕਜ਼ਕੋ ਨੇ ਇਹ ਵੀ ਉਮੀਦ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ 2036 ਉਲੰਪਿਕ ਦੀ ਮੇਜ਼ਬਾਨੀ ਕਰਨ ਲਈ ਪ੍ਰੇਰਿਤ ਕਰਨਗੇ ਅਤੇ ਮਾਰਕੀ ਟੂਰਨਾਮੈਂਟ ਵਿਚ ਕਬੱਡੀ ਵਰਗੀਆਂ ਸਵਦੇਸ਼ੀ ਖੇਡਾਂ ਨੂੰ ਵੀ ਉਤਸ਼ਾਹਿਤ ਕਦਮ ਵਜੋਂ ਉਤਸ਼ਾਹਿਤ ਕਰਨਗੇ।
11. "ਚਮੋਲੀ (ਉੱਤਰਾਖੰਡ) 23 ਅਗਸਤ - ਚਮੋਲੀ ਪੁਲਿਸ ਨੇ ਟਵੀਟ ਕੀਤਾ ""ਭਾਰੀ ਬਾਰਿਸ਼ ਤੋਂ ਬਾਅਦ ਨੰਦਪ੍ਰਯਾਗ ਛਿੰਕਾ ਗੁਲਾਬਕੋਟੀ ਪਾਗਲਨਾਲਾ ਅਤੇ ਕੰਚਨਲਾ (ਬਦਰੀਨਾਥ) ਦੇ ਨੇੜੇ ਮਲਬੇ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ।"
12. ਮੰਡੀ ਗੋਬਿੰਦਗੜ੍ਹ 23 ਅਗਸਤ (ਰਣਧੀਰ ਸਿੰਘ) - ਮੰਡੀ ਗੋਬਿੰਦਗੜ੍ਹ ਵਿਚ ਅੱਜ ਸਵੇਰੇ ਹੀ ਗਊ ਮਾਸ ਦਾ ਭਰਿਆ ਟਰੱਕ ਫੜਿਆ ਗਿਆ ਸਥਾਨਕ ਹਿੰਦੂ ਰਕਸ਼ਾ ਦਲ ਵੱਲੋਂ ਜਿਸ ਦੇ ਵਿਰੋਧ ਵਿਚ ਮੰਡੀ ਗੋਬਿੰਦਗੜ੍ਹ ਦੇ ਪੁਲਿਸ ਥਾਣੇ ਅੱਗੇ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਖ਼ਬਰ ਲਿਖੇ ਜਾਣ ਤੱਕ ਧਰਨਾ ਪ੍ਰਦਰਸ਼ਨ ਜਾਰੀ ਸੀ।
13. ਰੁਦਰਪ੍ਰਯਾਗ : ਮ੍ਰਿਤਕ ਅਵਸਥਾ ਚ ਮਿਲੇ ਫਾਂਟਾ ਹੈਲੀਪੈਡ ਨੇੜੇ ਖਟ ਗਡੇਰਾ ਦੇ ਕੋਲ ਮਲਬੇ 'ਚ 4 ਫਸੇ ਲੋਕ
14. ਰੁਦਰਪ੍ਰਯਾਗ (ਉੱਤਰਾਖੰਡ) 23 ਅਗਸਤ - ਤੜਕਸਾਰ 1:20 ਵਜੇ ਫਾਂਟਾ ਹੈਲੀਪੈਡ ਨੇੜੇ ਖਟ ਗਡੇਰਾ ਦੇ ਕੋਲ ਮਲਬੇ 'ਚ 4 ਲੋਕ ਫਸ ਗਏ।
15. ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਕਾਰਜ ਲਈ ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ।ਬਚਾਅ ਟੀਮ ਨੇ ਮਲਬੇ ਵਿਚ ਫਸੇ ਸਾਰੇ 4 ਲੋਕਾਂ ਨੂੰ ਮ੍ਰਿਤਕ ਅਵਸਥਾ ਚ ਲੱਭ ਲਿਆ।
16. ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਇਹ ਸਾਰੇ ਨਿਪਾਲੀ ਨਾਗਰਿਕ ਹਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਡੀ.ਡੀ.ਆਰ.ਐਫ. ਟੀਮ ਦੁਆਰਾ ਰੁਦਰਪ੍ਰਯਾਗ ਲਿਆਂਦਾ ਜਾ ਰਿਹਾ ਹੈ।
17. ਨਾਭਾ ਜੇਲ ਬ੍ਰੇਕ ਕਾਂਡ ਦਾ ਮੁੱਖ ਸਾਜ਼ਿਸ਼ ਕਰਤਾ ਰਮਨਜੀਤ ਸਿੰਘ ਉਰਫ ਰੋਮੀ 14 ਦਿਨਾਂ ਦੀ ਨਿਆਇਕ ਹਿਰਾਸਤ ਚ
18. ਨਾਭਾ 23 ਅਗਸਤ - ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਾਜ਼ਿਸ਼ ਕਰਤਾ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰੀ ਸੁਰੱਖਿਆ ਹੇਠ ਤੜਕਸਾਰ 3 ਵੱਜ ਕੇ 6 ਮਿੰਟ 'ਤੇ ਨਾਭਾ ਵਿਖੇ ਲਿਆਂਦਾ ਗਿਆ ਅਤੇ ਪੁਲਿਸ ਦੀ ਸਖ਼ਤ ਸੁਰੱਖਿਆ ਦੇ ਵਿਚ ਨਾਭਾ ਦੇ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕੀਤਾ ਗਿਆ।
19. ਮਾਨਯੋਗ ਜੱਜ ਵਲੋਂ ਰਮਨਜੀਤ ਉਰਫ ਰੋਮੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਭੇਜ ਦਿੱਤਾ ਗਿਆ।
20. ਨਵੀਂ ਜ਼ਿਲ੍ਹਾ ਜੇਲ੍ਹ ਤੋਂ ਪਹਿਲਾਂ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਅਮਰਜੀਤ ਰੋਮੀ ਦਾ ਮੈਡੀਕਲ ਵੀ ਕਰਵਾਇਆ ਗਿਆ।
21. ਝਾਰਖੰਡ ਮੁਕਤੀ ਮੋਰਚੇ 'ਚ ਭਾਂਡੇ ਰੌਲਾ ਨਹੀਂ ਪਾ ਰਹੇ ਹਨ ਸਗੋਂ ਡਿੱਗ ਰਹੇ ਹਨ- ਸੰਜੇ ਸੇਠ
22. ਰਾਂਚੀ (ਝਾਰਖੰਡ) 22 ਅਗਸਤ - ਕੇਂਦਰੀ ਮੰਤਰੀ ਸੰਜੇ ਸੇਠ ਨੇ ਕਿਹਾ ਕਿ ਝਾਰਖੰਡ ਮੁਕਤੀ ਮੋਰਚਾ 'ਚ ਭਾਂਡੇ ਰੌਲਾ ਨਹੀਂ ਪਾ ਰਹੇ ਹਨ ਸਗੋਂ ਡਿੱਗ ਰਹੇ ਹਨ ਇਸ ਨਾਲ ਭਾਜਪਾ ਦਾ ਕੀ ਲੈਣਾ-ਦੇਣਾ ਹੈ।
23. ਤੁਸੀਂ (ਜੇ. ਐੱਮ. ਐੱਮ.) ਨੇ ਆਪਣੇ ਸੰਘਰਸ਼ ਕਾਲ ਦੇ ਇੰਨੇ ਵੱਡੇ ਨੇਤਾ ਨੂੰ ਮਹੱਤਵ ਨਹੀਂ ਦਿੱਤਾ ਉਨ੍ਹਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋਣ ਦਿੱਤਾ ਭਾਜਪਾ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
24. ਜੇਕਰ ਚੰਪਾਈ ਸੋਰੇਨ ਵੱਖਰੀ ਪਾਰਟੀ ਬਣਾ ਰਹੇ ਹਨ ਤਾਂ ਉਹ ਆਜ਼ਾਦ ਹਨ।
25. ਉਹ ਇਕ ਚੰਗੇ ਆਗੂ ਸਾਬਕਾ ਮੁੱਖ ਮੰਤਰੀ ਹਨ। ਹੁਣ ਜੇਕਰ ਉਹ ਨਵੀਂ ਪਾਰਟੀ ਬਣਾ ਰਹੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।
26. ਮਹਿਤਾ ਚੌਕ ਨੇੜੇ ਹੋਇਆ ਮੁਕਾਬਲਾ- ਪਿਸਤੌਲ ਦੀ ਬ੍ਰਾਮਦਗੀ ਲਈ ਲਿਜਾ ਰਹੇ ਦੋਸ਼ੀ ਨੇ ਪੁਲਿਸ ਪਾਰਟੀ 'ਤੇ ਕੀਤਾ ਹਮਲਾ
27. ਬਾਬਾ ਬਕਾਲਾ ਸਾਹਿਬ 22 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ) - ਕਸਬਾ ਮਹਿਤਾ ਚੌਕ ਤੋਂ ਫਿਰੌਤੀ ਮੰਗਣ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਦੋਸ਼ੀਆਂ ਵਿਚੋਂ ਇਕ ਨੂੰ ਜਦੋਂ ਪਿਸਤੌਲ ਦੀ ਬ੍ਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਦੋਸ਼ੀ ਵਲੋਂ ਜਿੱਥੇ ਹੱਥਕੜੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਉਥੇ ਇੱਟਾਂ ਰੋੜਿਆਂ ਨਾਲ ਪੁਲਿਸ 'ਤੇ ਹਮਲਾ ਕੀਤਾ।
28. ਜਵਾਬੀ ਫਾਇਰਿੰਗ ਵਿਚ ਪੁਲਿਸ ਵਲੋਂ ਚਲਾਈ ਗੋਲੀ ਨਾਲ ਦੋਸ਼ੀ ਦੀ ਲੱਤ ਵਿਚ ਗੋਲੀ ਵੱਜਣ ਕਾਰਣ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
29. ਤੇਜ਼ੀ ਨਾਲ ਫੈਲ ਰਿਹਾ ਮੰਕੀਪਾਕਸ ਦੁਨੀਆ ਵਿਚ ਵਧਿਆ ਤਣਾਅ
30. ਬੈਂਕਾਕ 22 ਅਗਸਤ- ਥਾਈਲੈਂਡ ਵਿਚ ਇਸ ਹਫ਼ਤੇ ਮਿਲਿਆ ਮੰਕੀਪਾਕਸ ਦਾ ਕੇਸ ਇਕ ਕਲੇਡ 1ਬੀ ਸਟ੍ਰੇਨ ਸੀ।
31. ਉਨ੍ਹਾਂ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਅਫਰੀਕਾ ਤੋਂ ਬਾਹਰ ਖਤਰਨਾਕ ਰੂਪਾਂ ਦੇ ਪਾਏ ਜਾਣ ਦਾ ਇਹ ਦੂਜਾ ਮਾਮਲਾ ਹੈ।
32. ਇਹ ਮਾਮਲਾ ਇਕ 66 ਸਾਲਾ ਯੂਰਪੀ ਵਿਅਕਤੀ ਦਾ ਹੈ ਜੋ ਪਿਛਲੇ ਹਫ਼ਤੇ ਇਕ ਅਫ਼ਰੀਕੀ ਦੇਸ਼ ਤੋਂ ਥਾਈਲੈਂਡ ਆਇਆ ਸੀ।
33. ਪੰਜਾਬੀਆਂ ਦੇ ਹਰਮਨ-ਪਿਆਰੇ ਅਖ਼ਬਾਰ 'ਅਜੀਤ' ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ।
34. ਇਸ ਨੂੰ 'ਪੰਜਾਬ ਦੀ ਆਵਾਜ਼' ਕਿਹਾ ਜਾਂਦਾ ਹੈ।
35. ਭਾਵੇਂ ਪੰਜਾਬੀ ਪੱਤਰਕਾਰੀ ਭਾਰਤੀ ਮੁੱਖਧਾਰਾ ਦੀ ਪੱਤਰਕਾਰੀ ਨਾਲੋਂ ਤਕਰੀਬਨ ਸੌ ਸਾਲ ਬਾਅਦ ਹੋਂਦ ਵਿਚ ਆਈ ਪਰ ਫਿਰ ਵੀ ਇਹ ਉਸ ਦਾ ਪੂਰੀ ਤਰ੍ਹਾਂ ਮੁਕਾਬਲਾ ਕਰਨ ਦੇ ਸਮਰੱਥ ਹੈ ਅਤੇ ਕਈ ਖੇਤਰਾਂ ਵਿਚ ਕੌਮੀ ਪੱਧਰ ਦੀ ਪੱਤਰਕਾਰੀ ਦੇ ਬਿਲਕੁਲ ਬਰਾਬਰ ਜਾ ਰਹੀ ਹੈ।
36. ਇਸ ਗੱਲ ਦੀ ਇਕ ਜਿਊਂਦੀ-ਜਾਗਦੀ ਉਦਾਹਰਣ 'ਅਜੀਤ' ਹੈ ਜੋ ਕਵਰੇਜ ਅਤੇ ਸਜ-ਧਜ ਦੇ ਮਾਮਲੇ ਵਿਚ ਕੌਮੀ ਪੱਧਰ ਦੀ ਕਿਸੇ ਵੀ ਅਖ਼ਬਾਰ ਦਾ ਹਰ ਪੱਖੋਂ ਮੁਕਾਬਲਾ ਕਰਦਾ ਹੈ।
37. 'ਅਜੀਤ' ਨੂੰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।
38. ਅੱਜ ਦੇ ਮਾਹੌਲ ਅਤੇ ਡਿਜਿਟਲ ਮਾਧਿਅਮ ਦੇ ਵੱਧ ਰਹੇ ਪ੍ਰਚਲਨ ਨੂੰ ਵੇਖਦੇ ਹੋਏ ਅਜੀਤ ਦਾ ਡਿਜਿਟਲ ਐਡੀਸ਼ਨ ਹੁਣ ਸਬਸਕ੍ਰਿਪਸ਼ਨ ਦੇ ਅਧਾਰ ਤੇ ਹੋਣ ਜਾ ਰਿਹਾ ਹੈ।
39. ਹੁਣ ਅਜੀਤ ਦੇ ਡਿਜਿਟਲ ਐਡੀਸ਼ਨ ਦਾ ਆਨੰਦ ਮਾਨਣ ਲਈ ਤੁਹਾਨੂੰ ਇੱਕ ਸਬਸਕ੍ਰਿਪਸ਼ਨ ਪਲੈਨ ਦੀ ਜਰੂਰਤ ਹੋਵੇਗੀ।
40. ਪਾਠਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਅਸੀਂ ਪਾਠਕਾਂ ਨੂੰ ਪਹਿਲੇ ਮਹੀਨੇ ਦੀ ਸਬਸਕ੍ਰਿਪਸ਼ਨ ਮੁਫ਼ਤ ਦੇ ਰਹੇ ਹਾਂ ਜਿਸ ਉਪਰੰਤ ਤੁਹਾਨੂੰ ਹੇਠ ਦਿੱਤੇ ਵਿਕਲਪਾਂ ਅਨੁਸਾਰ ਕੋਈ ਇੱਕ ਸਬਸਕ੍ਰਿਪਸ਼ਨ ਪਲੈਨ ਚੁਣਨਾ ਹੋਵੇਗਾ।
41. ਅਜੀਤ ਹਮੇਸ਼ਾ ਆਪਣੇ ਪਾਠਕਾਂ ਦੇ ਹਿੱਤਾਂ ਦੀ ਰਾਖੀ ਕਰਦਾ ਆਇਆ ਹੈ ਤੇ ਕਰਦਾ ਰਹੇਗਾ।
42. ਅਜੀਤ ਤੁਹਾਡੇ ਲਈ ਵੱਖ ਵੱਖ ਸਬਸਕ੍ਰਿਪਸ਼ਨ ਪਲੈਨ ਲੈ ਕੇ ਆਇਆ ਹੈ।
43. ਤੁਸੀਂ ਘੱਟੋ-ਘੱਟ ਇਕ ਮਹੀਨੇ ਤੋਂ ਲੈ ਕੇ ਵੱਧ ਤੋਂ ਵੱਧ ਇਕ ਸਾਲ ਦੀ ਸਬਸਕ੍ਰਿਪਸ਼ਨ ਇਕੱਠੀ ਲੈ ਸਕਦੇ ਹੋ।
44. 6 ਮਹੀਨੇ ਜਾਂ ਸਾਲ ਦੀ ਇਕੱਠੀ ਸਬਸਕ੍ਰਿਪਸ਼ਨ ਤੇ ਵਿਸ਼ੇਸ਼ ਛੂਟ ਦਿੱਤੀ ਗਈ ਹੈ।
45. ਸਬਸਕ੍ਰਿਪਸ਼ਨ ਪਲੈਨ ਦੀ ਵਧੇਰੇ ਜਾਨਕਾਰੀ ਹੇਠ ਲਿਖੇ ਅਨੁਸਾਰ ਹੈ।
46. SC ਦੀ ਅਪੀਲ 'ਤੇ ਹੜਤਾਲ ਖਤਮ ਕੰਮ 'ਤੇ ਪਰਤੇ ਡਾਕਟਰ; ਆਮ ਦਿਨਾਂ ਵਾਂਗ ਚੱਲ ਰਹੀ OPD
47. ਉਧਰ ਐਸੋਸੀਏਸ਼ਨ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਾ ਹੋਈ ਤਾਂ ਮੁੜ ਹੜਤਾਲ ਸ਼ੁਰੂ ਕੀਤੀ ਜਾਵੇਗੀ।
48. ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਸੀ।
49. ਐਸੋਸੀਏਸ਼ਨ ਨੇ ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੀ ਮੰਗ ਉਠਾਈ ਹੈ।
50. ਸਟਾਫ ਰਿਪੋਰਟਰ ਚੰਡੀਗੜ੍ਹ: ਪਿਛਲੇ 11 ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਪੀਜੀਆਈ ਦੇ ਰੈਜ਼ੀਡੈਂਟ ਡਾਕਟਰ ਸ਼ੁੱਕਰਵਾਰ ਤੋਂ ਕੰਮ 'ਤੇ ਪਰਤਣਗੇ।
51. ਵੀਰਵਾਰ ਨੂੰ ਪੀਜੀਆਈ ਦੇ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ (ਏਆਰਡੀ) ਦੀ ਮੀਟਿੰਗ ਹੋਈ ਜਿਸ ਵਿਚ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਗਿਆ।
52. ਉਧਰ ਐਸੋਸੀਏਸ਼ਨ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਾ ਹੋਈ ਤਾਂ ਮੁੜ ਹੜਤਾਲ ਸ਼ੁਰੂ ਕੀਤੀ ਜਾਵੇਗੀ।
53. ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਸੀ।
54. ਐਸੋਸੀਏਸ਼ਨ ਨੇ ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੀ ਮੰਗ ਉਠਾਈ ਹੈ।
55. ਇਸ ਦੇ ਨਾਲ ਹੀ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਕੋਲਕਾਤਾ ਮਾਮਲੇ ਦੀ ਸੁਣਵਾਈ ਹੋਈ।
56. ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਵੀ ਕੰਮ 'ਤੇ ਵਾਪਸ ਆਉਣ ਲਈ ਕਿਹਾ ਹੈ।
57. ਹੜਤਾਲ ਖਤਮ ਹੋਣ ਨਾਲ ਮਰੀਜ਼ਾਂ ਨੂੰ ਵੀ ਵੱਡੀ ਰਾਹਤ ਮਿਲੇਗੀ।
58. ਪਿਛਲੇ ਕਈ ਦਿਨਾਂ ਤੋਂ ਪੀਜੀਆਈ ਦੀ ਓਪੀਡੀ ਵਿੱਚ ਨਵੇਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਸੀ।
59. ਉਸ ਨੂੰ ਇਲਾਜ ਕਰਵਾਏ ਬਿਨਾਂ ਹੀ ਵਾਪਸ ਪਰਤਣਾ ਪਿਆ।
60. ਸਿਰਫ਼ ਪੁਰਾਣੇ ਮਰੀਜ਼ਾਂ ਦੇ ਕਾਰਡ ਹੀ ਰਜਿਸਟਰ ਕੀਤੇ ਜਾ ਰਹੇ ਸਨ।
61. ਇਨ੍ਹਾਂ 11 ਦਿਨਾਂ ਵਿੱਚ ਪੀਜੀਆਈ ਵਿੱਚ 60 ਹਜ਼ਾਰ ਤੋਂ ਵੱਧ ਮਰੀਜ਼ ਪ੍ਰਭਾਵਿਤ ਹੋਏ ਹਨ ਜਦਕਿ ਵੱਡੀ ਗਿਣਤੀ ਵਿੱਚ ਅਪਰੇਸ਼ਨ ਵੀ ਮੁਲਤਵੀ ਕਰ ਦਿੱਤੇ ਗਏ ਹਨ।
62. ਆਮ ਦਿਨਾਂ ਵਿੱਚ ਪੀਜੀਆਈ ਵਿੱਚ ਓਪੀਡੀ ਵਿੱਚ 11 ਤੋਂ 12 ਹਜ਼ਾਰ ਮਰੀਜ਼ ਇਲਾਜ ਲਈ ਆਉਂਦੇ ਹਨ ਜਦੋਂਕਿ ਹੜਤਾਲ ਦੌਰਾਨ ਸਿਰਫ਼ ਚਾਰ ਤੋਂ ਪੰਜ ਹਜ਼ਾਰ ਮਰੀਜ਼ਾਂ ਦੀ ਹੀ ਜਾਂਚ ਕੀਤੀ ਜਾ ਰਹੀ ਸੀ।
63. ਡਾਕਟਰਾਂ ਨੇ ਫੈਸਲਾ ਕੀਤਾ ਕਿ ਭਾਵੇਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਪਰ ਪੀੜਤ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਉਹ ਆਪਣੀ ਮੰਗ ਜਾਰੀ ਰੱਖਣਗੇ।
64. ਉਹ ਕੇਂਦਰੀ ਸੁਰੱਖਿਆ ਕਾਨੂੰਨ ਦਾ ਮੁੱਦਾ ਵੀ ਉਠਾਉਂਦੇ ਰਹਿਣਗੇ।
65. ਇਸ ਤੋਂ ਇਲਾਵਾ ਹਰ ਰਾਤ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ।
66. ਹੱਤਿਆ ਤੋਂ ਪਹਿਲਾਂ ਪ੍ਰੈਗਨੈਂਟ ਸੀ ਕਵਿੱਤਰੀ ਮਧੂਮਿਤਾ ਇਕ ਖ਼ਤ ਨੇ ਅਮਰਮਣੀ ਨੂੰ ਪਹੁੰਚਾਇਆ ਸੀ ਜੇਲ੍ਹ
67. ਆਪਣੇ ਕਰੀਅਰ ਦੇ ਸਿਖਰ 'ਤੇ ਹੋਣ ਕਾਰਨ ਮਧੂਮਿਤਾ ਦੀ ਪਛਾਣ ਕਈ ਪ੍ਰਭਾਵਸ਼ਾਲੀ ਲੋਕਾਂ ਨਾਲ ਵੀ ਹੋਈ ਇਹੀ ਕਾਰਨ ਸੀ ਕਿ ਜਿਵੇਂ ਹੀ ਮਧੂਮਿਤਾ ਦੀ ਹੱਤਿਆ ਹੋਈ ਇਹ ਖਬਰ ਪੂਰੇ ਦੇਸ਼ 'ਚ ਸਨਸਨੀ ਫੈਲ ਗਈ।
68. ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦਾ ਪੇਪਰ ਮਿੱਲ ਕਾਲੋਨੀ ਇਲਾਕਾ 9 ਮਈ 2003 ਨੂੰ ਉਸ ਸਮੇਂ ਸੁਰਖੀਆਂ 'ਚ ਆ ਗਿਆ ਜਦੋਂ ਇੱਥੇ ਦੋ ਕਮਰਿਆਂ ਵਾਲੇ ਅਪਾਰਟਮੈਂਟ 'ਚ ਰਹਿਣ ਵਾਲੀ 24 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ।
69. ਹਮਲਾਵਰ ਕਮਰੇ 'ਚ ਦਾਖਲ ਹੋਏ ਅਤੇ ਲੜਕੀ ਨੂੰ ਗੋਲ਼ੀਆਂ ਮਾਰ ਦਿੱਤੀਆਂ।
70. ਇਹ ਕੁੜੀ ਕੋਈ ਹੋਰ ਨਹੀਂ ਸਗੋਂ ਤੇਜ਼ਤਰਾਰ ਮਧੂਮਿਤਾ ਸ਼ੁਕਲਾ ਸੀ ਜੋ ਉਸ ਸਮੇਂ ਦੇਸ਼ ਭਰ ਦੇ ਕਵੀ ਸੰਮੇਲਨਾਂ 'ਚ ਵੀਰ ਰਸ ਦੀਆਂ ਕਵਿਤਾਵਾਂ ਸੁਣਾਉਂਦੀ ਸੀ।
71. ਕਵੀ ਸੰਮੇਲਨਾਂ 'ਚ ਮਧੂਮਿਤਾ ਸ਼ੁਕਲਾ ਨੂੰ ਸੁਣਨ ਲਈ ਲੋਕਾਂ ਦੀ ਭੀੜ ਇਕੱਠੀ ਹੁੰਦੀ ਸੀ।
72. ਆਪਣੇ ਕਰੀਅਰ ਦੇ ਸਿਖਰ 'ਤੇ ਹੋਣ ਕਾਰਨ ਮਧੂਮਿਤਾ ਦੀ ਪਛਾਣ ਕਈ ਪ੍ਰਭਾਵਸ਼ਾਲੀ ਲੋਕਾਂ ਨਾਲ ਵੀ ਹੋਈ ਇਹੀ ਕਾਰਨ ਸੀ ਕਿ ਜਿਵੇਂ ਹੀ ਮਧੂਮਿਤਾ ਦੀ ਹੱਤਿਆ ਹੋਈ ਇਹ ਖਬਰ ਪੂਰੇ ਦੇਸ਼ 'ਚ ਸਨਸਨੀ ਫੈਲ ਗਈ।
73. ਮਧੂਮਿਤਾ ਕਤਲ ਕਾਂਡ ਉਦੋਂ ਹੋਰ ਵੀ ਚਰਚਿਤ ਹੋਇਆ ਜਦੋਂ ਉਸ ਵੇਲੇ ਦੀ ਮੁਲਾਇਮ ਸਰਕਾਰ 'ਚ ਮੰਤਰੀ ਰਹੇ ਅਮਰਮਣੀ ਤ੍ਰਿਪਾਠੀ ਦਾ ਨਾਂ ਇਸ ਵਿਚ ਆਉਣ ਲੱਗਾ।
74. ਜਾਂਚ ਏਜੰਸੀਆਂ ਸਿੱਧੇ ਮੰਤਰੀ 'ਤੇ ਸ਼ਿਕੰਜਾ ਕੱਸਣ ਤੋਂ ਵੀ ਝਿਜਕ ਰਹੀਆਂ ਸਨ।
75. ਉਸ ਸਮੇਂ ਕੇਂਦਰ 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਜੋ ਇਸ ਸਾਰੀ ਘਟਨਾ 'ਤੇ ਨਜ਼ਰ ਰੱਖ ਰਹੀ ਸੀ।
76. ਮਧੂਮਿਤਾ ਕਤਲ ਕਾਂਡ ਤੋਂ ਦੋ ਸਾਲ ਪਹਿਲਾਂ ਵੀ ਅਮਰਮਣੀ ਤ੍ਰਿਪਾਠੀ ਦਾ ਨਾਂ ਅਗਵਾ ਦੇ ਇਕ ਕੇਸ 'ਚ ਸਾਹਮਣੇ ਆਇਆ ਸੀ।
77. ਅਮਰਮਣੀ ਤ੍ਰਿਪਾਠੀ 'ਤੇ ਇਕ ਵੱਡੇ ਕਾਰੋਬਾਰੀ ਦੇ 15 ਸਾਲਾ ਬੇਟੇ ਨੂੰ ਅਗਵਾ ਕਰ ਕੇ ਆਪਣੇ ਬੰਗਲੇ 'ਚ ਰੱਖਣ ਦਾ ਦੋਸ਼ ਸੀ।
78. ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਰਾਜਨਾਥ ਸਿੰਘ ਸੂਬੇ ਦੇ ਮੁਖੀ ਸਨ ਅਤੇ ਉਨ੍ਹਾਂ ਨੇ ਅਮਰਮਣੀ ਤ੍ਰਿਪਾਠੀ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।
79. ਭਾਜਪਾ ਨੇ ਵੀ ਅਮਰਮਣੀ ਤ੍ਰਿਪਾਠੀ ਦਾ ਸਾਥ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਅਮਰਮਣੀ ਤ੍ਰਿਪਾਠੀ 2002 'ਚ ਬਸਪਾ ਅਤੇ ਫਿਰ 2003 ਵਿੱਚ ਸਪਾ ਵਿੱਚ ਸ਼ਾਮਲ ਹੋ ਗਏ।
80. ਪਰ ਮਧੂਮਿਤਾ ਸ਼ੁਕਲਾ ਕਤਲ ਕਾਂਡ ਨੇ ਅਮਰਮਣੀ ਤ੍ਰਿਪਾਠੀ ਦੇ ਸਿਆਸੀ ਕਰੀਅਰ 'ਤੇ ਵੱਡਾ ਦਾਗ ਲਗਾ ਦਿੱਤਾ।
81. ਮਧੂਮਿਤਾ ਸ਼ੁਕਲਾ ਮੂਲ ਰੂਪ 'ਚ ਲਖੀਮਪੁਰ ਖੇੜੀ ਜ਼ਿਲ੍ਹੇ ਦੀ ਵਸਨੀਕ ਸੀ ਤੇ ਉਸ ਨੂੰ ਬਚਪਨ ਤੋਂ ਹੀ ਕਵਿਤਾਵਾਂ ਲਿਖਣ ਦਾ ਸ਼ੌਕ ਸੀ।
82. ਜਦੋਂ ਉਹ 15 ਸਾਲ ਦੀ ਹੋ ਗਈ ਤਾਂ ਉਸਨੇ ਕਵੀ ਸੰਮੇਲਨਾਂ 'ਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
83. ਜਦੋਂ ਉਹ ਵੀਰ ਰਸ ਦੀਆਂ ਕਵਿਤਾਵਾਂ ਪੜ੍ਹਦਾ ਸੀ ਤਾਂ ਸਾਹਮਣੇ ਬੈਠੀ ਜਨਤਾ 'ਚ ਜੋਸ਼ ਭਰ ਜਾਂਦਾ ਸੀ।
84. ਮਧੂਮਿਤਾ ਸ਼ੁਕਲਾ ਵੀਰ ਰਸ ਦੀਆਂ ਕਵਿਤਾਵਾਂ ਕਰਕੇ ਪ੍ਰਸਿੱਧੀ ਹਾਸਲ ਕਰ ਰਹੀ ਸੀ।
85. ਇਸ ਦੌਰਾਨ ਮਧੂਮਿਤਾ ਅਮਰਮਣੀ ਦੇ ਸੰਪਰਕ 'ਚ ਆਈ।
86. ਜਿਉਂ ਹੀ ਉਹ ਅਮਰਮਣੀ ਦੇ ਸੰਪਰਕ 'ਚ ਆਈ ਤਾਂ ਉਸ ਦੀ ਪਛਾਣ ਹੋਰ ਪ੍ਰਭਾਵਸ਼ਾਲੀ ਲੋਕਾਂ ਨਾਲ ਵੀ ਵਧਣ ਲੱਗੀ।
87. ਅਮਰਮਣੀ ਤ੍ਰਿਪਾਠੀ ਦੀ ਕਰੀਬੀ ਹੋਣ ਕਾਰਨ ਮਧੂਮਿਤਾ ਦਾ ਧਿਆਨ ਸਟੇਜ 'ਤੇ ਵੀ ਹੋਣ ਲੱਗਾ। ਇਹੀ ਕਾਰਨ ਸੀ ਕਿ ਅਮਰਮਣੀ ਦੀ ਕਰੀਬੀ ਦੋਸਤ ਮਧੂਮਿਤਾ ਵੀ ਉਸ ਨੂੰ ਪਸੰਦ ਕਰਨ ਲੱਗੀ।
88. ਅੱਜ ਰੁਪਿਆ ਡਾਲਰ ਦੇ ਮੁਕਾਬਲੇ 5 ਪੈਸੇ ਦੇ ਵਾਧੇ ਨਾਲ ਖੁੱਲ੍ਹਿਆ।
89. ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਭਾਰਤੀ ਮੁਦਰਾ 83.93 'ਤੇ ਖੁੱਲ੍ਹਿਆ ਅਤੇ ਫਿਰ ਇਸਦੇ ਪਿਛਲੇ ਬੰਦ ਨਾਲੋਂ 5 ਪੈਸੇ ਦਾ ਵਾਧਾ ਦਰਜ ਕਰਦੇ ਹੋਏ 83.88 ਤੱਕ ਪਹੁੰਚ ਗਿਆ।
90. ਪਿਛਲੇ ਸੈਸ਼ਨ 'ਚ ਵੀਰਵਾਰ ਨੂੰ ਰੁਪਿਆ ਤੰਗ ਰੇਂਜ 'ਚ ਕਾਰੋਬਾਰ ਕਰ ਰਿਹਾ ਸੀ ਅਤੇ ਅਮਰੀਕੀ ਕਰੰਸੀ ਦੇ ਮੁਕਾਬਲੇ 3 ਪੈਸੇ ਦੀ ਗਿਰਾਵਟ ਨਾਲ 83.93 'ਤੇ ਬੰਦ ਹੋਇਆ ਸੀ।
91. ਇੱਥੋਂ ਤੱਕ ਕਿ ਉਸ ਸਮੇਂ ਸਾਡੇ ਵੱਡਿਆਂ ਵੱਲੋਂ ਮੁਸਲਮਾਨਾਂ ਦੇ ਮੋਢਿਆਂ ’ਤੇ ਲਾਲ ਬਿੱਲੇ ਲਗਾ ਕੇ ਆਪਣੇ ਘਰਾਂ ਵਿੱਚ ਰੱਖ ਕੇ ਮੁਸਲਮਾਨਾਂ ਦੀਆਂ ਜਾਨਾਂ ਬਚਾਈਆਂ ਸਨ।’’
92. ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਬਾਪੂ ਅਜੀਤ ਮਸੀਹ ਵਾਸੀ ਖੁਸ਼ੀਪੁਰ ਬਲਾਕ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਨੇ ਕੀਤਾ।
93. ਉਨ੍ਹਾਂ ਦੱਸਿਆ ਕਿ ਉਸ ਦਾ ਜਨਮ ਭਾਰਤ-ਪਾਕਿਸਤਾਨ ਦੇ ਦੋ ਟੁਕੜੇ ਹੋਣ ਤੋਂ ਕਰੀਬ 20 ਸਾਲ ਪਹਿਲਾਂ ਪਿਤਾ ਹਾਕੋ ਅਤੇ ਮਾਂ ਨਾਮੋ ਦੀ ਕੁੱਖੋਂ ਪਿੰਡ ਖੁਸ਼ੀਪੁਰ ਵਿੱਚ ਹੋਇਆ ਸੀ।
94. ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਜਿੱਥੇ ਹਿੰਦੂ ਸਿੱਖ
95. ਮੁਸਲਮਾਨ ਅਤੇ ਈਸਾਈ ਭਾਈਚਾਰਾ ਗੁਲਦਸਤੇ ਵਾਂਗ ਇਕੱਠਿਆਂ ਰਹਿੰਦਾ ਸੀ ਪ੍ਰੰਤੂ ਦੇਸ਼ ਨੂੰ ਆਜ਼ਾਦੀ ਮਿਲਦਿਆਂ ਹੀ ਜਿੱਥੇ ਹਿੰਦੂਆਂ ਲਈ ਹਿੰਦੁਸਤਾਨ ਅਤੇ ਮੁਸਲਮਾਨਾਂ ਲਈ ਪਾਕਿਸਤਾਨ(Pakistan)ਦੋ ਦੇਸ਼ ਬਣਦਿਆਂ ਹੀ ਹਿੰਦੂ
96. ਸਿੱਖਾਂ ਅਤੇ ਮੁਸਲਮਾਨਾਂ ਦਾ ਵੱਡਾ ਉਜਾੜਾ ਹੋਇਆ
97. ਉੱਥੇ ਕਤਲੋਗਾਰਤ ਹੋਣੀ ਸ਼ੁਰੂ ਹੋ ਗਈ ਸੀ ਜਦਕਿ ਉਸ ਸਮੇਂ ਸਰਕਾਰ ਵੱਲੋਂ ਕੀਤੇ ਸਮਝੌਤੇ ਤਹਿਤ ਈਸਾਈ ਭਾਈਚਾਰੇ ਵੱਲੋਂ ਆਪਣੇ ਗਲਾਂ ਵਿੱਚ ਸਲੀਬ ਵਾਲੇ ਕਰਾਸ ਅਤੇ ਮੋਢਿਆਂ ’ਤੇ ਲਾਲ ਬਿੱਲੇ ਲਗਾਏ ਗਏ ਸਨ ਜਿਸ ਕਰਕੇ ਦੋਹਾਂ ਦੇਸ਼ਾਂ ਵਿੱਚ ਰਹਿੰਦੀ ਮਸੀਹ ਕਲੀਸੀਆ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਸੀ।
98. ਇੱਥੋਂ ਤੱਕ ਕਿ ਉਸ ਸਮੇਂ ਸਾਡੇ ਵੱਡਿਆਂ ਵੱਲੋਂ ਮੁਸਲਮਾਨਾਂ ਦੇ ਮੋਢਿਆਂ ’ਤੇ ਲਾਲ ਬਿੱਲੇ ਲਗਾ ਕੇ ਆਪਣੇ ਘਰਾਂ ਵਿੱਚ ਰੱਖ ਕੇ ਮੁਸਲਮਾਨਾਂ ਦੀਆਂ ਜਾਨਾਂ ਬਚਾਈਆਂ ਸਨ।
99. ਅਮਰਮਣੀ ਹੁਣ ਚੁਫੇਰਿਓਂ ਚੁੰਗਲ 'ਚ ਫਸਦਾ ਜਾ ਰਿਹਾ ਸੀ।