text
stringlengths 1
2.07k
|
---|
ਕਿਸੇ ਦੇ ਕੋਲ ਜਦ ਤਕ ਇੱਕ ਵੀ ਪੱਥਰ ਨਹੀਂ ਸੀ |
ਜਦੋਂ ਵਿਸ਼ਵਾਸ ਟੁੱਟੇ ਭਰਮ ਪੈਦਾ ਹੋਣ ਲੱਗੇ |
ਮੈਂ ਤੇਰੀ ਹੋਂਦ ਤੋਂ ਪਹਿਲਾਂ ਕਦੀ ਮੁਨਕਰ ਨਹੀਂ ਸੀ |
ਜਦੋਂ ਮੈਂ ਆਪ ਅਪਣੇ ਰਸਤਿਆਂ ਦੀ ਭਾਲ ਕੀਤੀ |
ਤਾਂ ਖ਼ੁਸ਼ ਮੇਰੇ ਤੇ ਮੇਰਾ ਅਪਣਾ ਵੀ ਰਹਿਬਰ ਨਹੀਂ ਸੀ |
ਜਦੋਂ ਹਿੱਸੇ ਚ ਸਾਡੇ ਖਿੜਕੀਆਂ ਤੇ ਦਰ ਨਹੀਂ ਸੀ |
ਨਿਰਾ ਹੀ ਰੇਤ ਛਲ ਸੀ ਉਹ ਕੋਈ ਸਾਗਰ ਨਹੀਂ ਸੀ |
ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ |
ਸ਼ਿਕਾਇਤ ਬਰਤਨਾਂ ਦੀ ਹੈ ਇਹ ਪਾਣੀ ਰੋਜ਼ ਛਲ ਜਾਵੇ |
ਉਹ ਸਾਰੀ ਰਾਤ ਉਸਤੋਂ ਰੌਸ਼ਨੀ ਦੀ ਮੰਗ ਕਰਦਾ ਹੈ |
ਬਣਾ ਲੈ ਠੋਸ ਅਪਣੇ ਆਪ ਨੂੰ ਤੂੰ ਪੱਥਰਾਂ ਵਰਗਾ |
ਇਹ ਸੰਭਵ ਹੈ ਕੋਈ ਫੁੱਲ ਸਮਝ ਕੇ ਪੈਰੀਂ ਮਸਲ਼ ਜਾਵੇ |
ਅਚਾਨਕ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਈ ਵਾਰੀ |
ਅਸੀਂ ਮੰਜ਼ਿਲ ਦੇ ਰਾਹ ਵਿੱਚ ਮਿੰਟ ਵੀ ਬਰਬਾਦ ਕਿਉਂ ਕਰੀਏ |
ਮੈਂ ਹਰੇ ਮੌਸਮ ਚ ਫਿਰ ਪੁੰਗਰਣ ਦੀ ਲਾ ਬੈਠਾ ਸਾਂ ਆਸ |
ਹੁਣ ਤਾਂ ਮੇਰਾ ਆਪਣਾ ਸਾਇਆ ਨਹੀਂ ਹੈ ਮੇਰੇ ਪਾਸ |
ਕਿਸ ਤਰ੍ਹਾਂ ਦਾ ਹੈ ਇਹ ਮੌਸਮ ਕਿਸ ਤਰ੍ਹਾਂ ਦਾ ਹੈ ਸਮਾਂ |
ਨਾ ਰਹੀ ਸੀਨੇ ਚ ਧੜਕਣ ਨਾ ਰਹੀ ਫੁੱਲਾਂ ਚ ਬਾਸ |
ਇਕ ਸਮੁੰਦਰ ਪੀ ਕੇ ਵੀ ਇਸਦੀ ਅਜੇ ਬਾਕੀ ਹੈ ਪਿਆਸ |
ਉਹ ਮੇਰੇ ਦਿਲ ਦੀ ਹਰਿਕ ਧੜਕਣ ਚ ਹੀ ਹਾਜ਼ਿਰ ਰਿਹਾ |
ਇਸ ਲਈ ਮੈਂ ਹਿਜਰ ਦੇ ਮੌਸਮ ਚ ਨਾ ਹੋਇਆ ਉਦਾਸ |
ਜਨਮ ਬਿਆਸ ( ਪੰਜਾਬ) |
ਅਜੋਕਾ ਨਿਵਾਸ ਪਿਛਲੇ ਨੌਂ ਕੁ ਸਾਲਾਂ ਤੋਂ ਇਟਲੀ ਰਹਿ ਰਹੇ ਹਨ |
ਕਿਤਾਬਾਂ ਕਾਵਿਸੰਗ੍ਰਹਿ ਤਿਤਲੀ ਤੇ ਕਾਲ਼ੀ ਹਵਾ ਕੈਨਵਸ ਕੋਲ਼ ਪਈ ਬੰਸਰੀ ਮੈਂ ਅਜੇ ਹੋਣਾ ਹੈ ਅਤੇ ਵਾਰਤਕਸੰਗ੍ਰਹਿ ਥਾਰੀ ਯਾਦ ਚੋਖੀ ਆਵੈ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਵਿਸ਼ਾਲ ਜੀ ਦੀਆਂ ਨਜ਼ਮਾਂ ਅਲੱਗਅਲੱਗ ਭਾਰਤੀ ਭਾਸ਼ਾਵਾਂ ਚ ਅਨੁਵਾਦ ਹੋ ਕੇ ਬਲੌਗਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ ਅਤੇ ਪੰਜਾਬੀ ਦੇ ਸਿਰਕੱਢ ਸਾਹਿਤਕ ਮੈਗਜ਼ੀਨਾਂ ਤੇ ਅਖ਼ਬਾਰਾਂ ਚ ਛਪਦੀਆਂ ਰਹਿੰਦੀਆਂ ਹਨ |
ਸੰਪਾਦਨ ਵਿਸ਼ਾਲ ਜੀ ਇਟਲੀ ਤੋਂ ਛਪਦੇ ਇੰਡੋਇਟਾਲੀਅਨ ਯੂਰਪ ਟਾਈਮਜ਼ ਦੇ ਸੰਪਾਦਕ ਵੀ ਹਨ |
ਦੋਸਤੋ ਅੱਜ ਇਟਲੀ ਤੋਂ ਵਿਸ਼ਾਲ ਜੀ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਆਰਸੀ ਦੀ ਅਦਬੀ ਮਹਿਫਿਲ ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ ਮੈਂ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦੀ ਹੋਈ ਦੋਵਾਂ ਨਜ਼ਮਾਂ ਨੂੰ ਅੱਜ ਦੀ ਪੋਸਟ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ |
ਮੈਂ ਬਹੁਤ ਦੂਰ ਨਿਕਲ਼ ਆਇਆ ਹਾਂ |
ਇਸ ਕਦਰ ਯਾਦ ਨਾ ਕਰ ਮੈਨੂੰ |
ਮੈਂ ਬਹੁਤ ਪਹਿਲਾਂ ਹੀ ਪਰਤ ਆਉਂਣਾ ਸੀ |
ਬਹੁਤ ਛੋਟੇ ਨੇ ਮੇਰੇ ਸਫ਼ਰਾਂ ਤੋਂ |
ਪਤਾ ਨਹੀਂ ਕਿ ਮੈਂ ਤਲਾਸ਼ ਵੱਲ ਹਾਂ |
ਮੈਂ ਆਪਣੀ ਹੋਂਦ ਤੇ |
ਇਕ ਉਮਰ ਬੀਤ ਗਈ ਹੈ |
ਆਪਣਾ ਸਰਲ ਅਨੁਵਾਦ ਤੇ ਵਿਸਥਾਰ ਕਰ ਲਿਆ ਹੈ |
ਤਲਿਸਮ ਦੇ ਅਰਥ ਬਦਲ ਗਏ ਨੇ ਮੇਰੇ ਲਈ |
ਇਹ ਤਾਂ ਮੇਰੇ ਪਾਣੀਆਂ ਦੀ ਕਰਾਮਾਤ ਹੈ |
ਕਿ ਦਿਸ਼ਾਵਾਂ ਤੋਂ ਪਾਰ ਦੀ ਮਿੱਟੀ ਸਿੰਜਣੀ ਚਾਹੁੰਦਾ ਹਾਂ |
ਧੂਣੀ ਤੇ ਰੱਖ ਕੇ ਹੀ ਆਉਂਦੇ ਨੇ |
ਉਨ੍ਹਾਂ ਤਾਂ ਜਾਣਾ ਹੀ ਸੀ |
ਜੇ ਉਹ ਘਰਾਂ ਦੇ ਨਹੀਂ ਹੋਏ |
ਤਾਂ ਘਰਾਂ ਨੇ ਵੀ ਉਨ੍ਹਾਂ ਨੂੰ ਕੀ ਦਿੱਤਾ |
ਉਹ ਬੱਸ ਇਹੋ ਹੀ ਕਰ ਸਕਦੇ ਸਨ |
ਆਪਣੇ ਧਿਆਨ ਮੰਡਲ ਚ |
ਫਿਰ ਉਨ੍ਹਾਂ ਇੰਝ ਹੀ ਕੀਤਾ |
ਪਰ ਉਹ ਅੰਦਰੋਂ ਹੀ ਜਟਾਧਾਰੀ ਹੋ ਗਏ |
ਖੜਾਵਾਂ ਉਹਨਾਂ ਦੇ ਪੈਰਾਂ ਚ ਨਹੀਂਅੰਦਰ ਸਨ |
ਉਹਨਾਂ ਦੇ ਪੈਰਾਂ ਚ ਤਾਲ ਨਹੀਂ |
ਸਗੋਂ ਤਾਲ ਚ ਉਹਨਾਂ ਦੇ ਪੈਰ ਸਨ |
ਉਹ ਤਾਂ ਅੰਦਰੋਂ ਹੀ ਭਗਵੇਂ ਹੋ ਗਏ |
ਉਹਨਾਂ ਆਪਣੀ ਮਿੱਟੀ ਚੋਂ |
ਫਿਰ ਉਹ ਕਦੇ ਉਪਰਾਮ ਨਹੀਂ ਹੋਏ |
ਸਗੋਂ ਹਮੇਸ਼ਾ ਹੀ ਉਤਸਵ ਚ ਰਹੇ |
ਕਈਆਂ ਦਾ ਨਾ ਹੋਣਾ ਹੀ |
ਉਹਨਾਂ ਦਾ ਹੋਣਾ ਹੁੰਦਾ ਹੈ |
ਸਦਾ ਹੀ ਹੱਦ ਰੱਖੀ ਹੈ ਤੂੰ ਚਿਹਰੇ ਦੀ ਬਨਾਵਟ ਤੀਕ |
ਗੁਣਾਂ ਉੱਪਰ ਵੀ ਝਾਤੀ ਪਾ ਨਾ ਰਹਿ ਬਾਹਰੀ ਸਜਾਵਟ ਤੀਕ |
ਖਿੜੇ ਰਹਿਣਾ ਹੀ ਜੀਵਨ ਹੈ ਤੇ ਚਲਣਾ ਜਿੱਤ ਦਾ ਸੂਚਕ |
ਸੌਂਦਾ ਹੈ ਫ਼ੁਟਪਾਥ ਤੇ ਜਿਹੜਾ ਚਾਦਰ ਲੈ ਕੇ ਅੰਬਰ ਦੀ |
ਸ਼ਬਦਾਂ ਵਿਚ ਉਹ ਹਾਦਸਿਆਂ ਦਾ ਵਰਣਨ ਏਦਾਂ ਕਰਦਾ ਹੈ |
ਵਾਪਸ ਪਰਤ ਆ |
ਇੱਥੇ ਤਾਂ ਹਰ ਕੋਈ |
ਉਹਨਾਂ ਦੇ ਸਿਰ |
ਅਤੇ ਉਹਨਾਂ ਦੀ ਸਲਤਨਤ ਦੀ |
ਆਪਣੇ ਰਾਹਾਂ ਤੇ ਜਾ ਕੇ ਕਹਿਕਹੇ ਲਾਉਂਦਾ ਹੈ |
ਸਾਰੇ ਦੇ ਸਾਰੇ ਗ਼ਰਕ ਹੋ ਜਾਂਦੇ ਸਨ |
ਕਈ ਹੱਸਦੇ ਚਿਹਰੇ ਨਜ਼ਰ ਆਉਂਦੇ ਸਨ |
ਜਦ ਉਹ ਕਿਸੇ ਵੀ ਗੀਤ ਨੂੰ |
ਅਣਪਛਾਣੇ ਬੋਲਾਂ ਦੇ ਪਰਦੇ ਚ ਤੁਰਦੇ |
ਚਲਿਆ ਜਾਂਦਾ ਸੀ |
ਉਹਨਾਂ ਦੀ ਰੂਹ ਦੇ ਸ਼ਲੋਕਾਂ ਨੂੰ |
ਆਪਣੇ ਮਨ ਚ ਉਤਾਰ ਸਕੇ |
ਉਹਨਾਂ ਦੇ ਚਿਹਰੇ ਦੀ ਚੁੱਪ ਨੂੰ |
ਆਪਣੇ ਮੱਥੇ ਚ ਸਿਰਜ ਸਕੇ |
ਉਹਨਾਂ ਨੂੰ ਜੋ ਵੀ ਤੱਕਦਾ ਹੈ |
ਅਤੇ ਉਹਨਾਂ ਦੇ ਤਪ ਨੂੰ |
ਵਾਪਸ ਹੀ ਪਰਤ ਆ |
ਇਸ ਸਾਈਟ ਤੋਂ ਕਾਪੀ ਕਰਨਾ ਮਨ੍ਹਾ ਹੈ ਮੇਲ ਕਰਕੇ ਕੋਈ ਵੀ ਰਚਨਾ ਮੰਗਵਾਈ ਜਾ ਸਕਦੀ ਹੈ ਸ਼ੁਕਰੀਆ |
ਰਚਨਾਵਾਂ ਭੇਜਣ ਲਈ ਆਰਸੀ ਦਾ ਈਮੇਲ ਐਡਰੈਸ ਹੈ |
ਬਾਕੀ ਜਾਣਕਾਰੀ ਲਈ ਈਮੇਲ ਹੈ |
ਦੋਸਤੋ ਕਿਰਪਾ ਕਰਕੇ ਨੋਟ ਕਰੋ ਕਿ ਰਚਨਾਵਾਂ ਸੂਚਨਾਵਾਂ ਅਤੇ ਸਾਹਿਤਕ ਸਰਗਰਮੀਆਂ ਦੀਆਂ ਰਿਪੋਰਟਾਂ ਟਾਈਪ ਕਰਕੇ ਅਨਮੋਲ ਚਾਤ੍ਰਿਕ ਸਤਲੁਜ ਜਾਂ ਯੂਨੀਕੋਡ ਫੌਂਟ ਚ ਹੀ ਭੇਜੀਆਂ ਜਾਣ ਹੁਣ ਤੋਂ ਬਾਅਦ ਅਖ਼ਬਾਰਾਂ ਦੀਆਂ ਕਟਿੰਗਜ਼ ਪੀਡੀਐੱਫ ਅਤੇ ਸਕੈਨਡ ਪੋਸਟਰ ਸਵੀਕਾਰ ਨਹੀਂ ਕੀਤੇ ਜਾਣਗੇ ਮੈਂ ਉਹਨਾਂ ਨੂੰ ਖ਼ੁਦ ਟਾਈਪ ਕਰਕੇ ਲਾਉਣ ਚ ਅਸਮਰੱਥ ਹੋਵਾਂਗੀ ਸ਼ੁਕਰੀਆ |
ਦੋਸਤੋ ਜਿਹੜੀ ਗ਼ਜ਼ਲ ਵਿਧੀਵਿਧਾਨ ਅਤੇ ਅਰੂਜ਼ ਦੇ ਨਿਯਮਾਂ ਤੇ ਪੂਰੀ ਨਹੀਂ ਉੱਤਰਦੀ ਉਸਨੂੰ ਆਰਸੀ ਚ ਸ਼ਾਮਿਲ ਨਹੀਂ ਕੀਤਾ ਜਾਂਦਾ ਇਸ ਸਬੰਧੀ ਵੱਖਰਾ ਉੱਤਰ ਵੀ ਨਹੀਂ ਭੇਜਿਆ ਜਾਵੇਗਾ ਅਸੀਂ ਉਹਨਾਂ ਨੂੰ ਸੋਧ ਕੇ ਲਾਉਣ ਚ ਅਸਮਰੱਥ ਹਾਂ ਸ਼ੁਕਰੀਆ |
ਦੋਸਤੋ ਆਰਸੀ ਸ਼ਾਖਾਵਾਂ ਅਧੀਨ ਜਿਹੜੇ ਕਾਲਮ ਤੇ ਜਾਣਾ ਹੈ ਸਿਰਫ਼ ਉਸਦੇ ਨਾਂ ਤੇ ਹੀ ਕਲਿਕ ਕਰੋਉਦਾਹਰਣ ਲਈ ਆਰਸੀ ਲੇਖਕ ਆਰਸੀ ਸੁਰਸਾਜ਼ ਆਦਿ |
ਕੁਲਜੀਤ ਮਾਨ ਡਰਨੇ ਦੀ ਮੌਤ ਕਹਾਣੀ ਭਾਗ ਪਹਿਲਾ *ਡਰਨੇ ਦੀ ਮੌਤ* * ਕਹਾਣੀ* *ਭਾਗ ਪਹਿਲਾ* ਮੈਂ ਕੀ ਕਿਹਾ ਸੀ ਤੈਨੂੰ ਉਹ ਦੇਖ ਮੇਰਾ ਸਹਿਜ਼ਾਦਾ ਮੈਂ ਨਾਲ਼ ਵਾਲੀ ਕੁਰਸੀ ਤੇ ਬੈਠੀ ਸੋਹਣੀ ਕੁੜੀ ਨੂੰ ਕਿਹਾ ਐਡੀਟੋਰੀਅਮ ਦੀ ਸਟੇਜ ਤੇ ਚੜ |
ਕਾਰਲ ਸੈਂਡਬਰਡ/ਪਾਸ਼ ਨਜ਼ਮ ਤੇ ਚਰਚਾ ਪੜ੍ਹਨ ਲਈ ਏਥੇ ਕਲਿਕ ਕਰੋ ਜੀ |
ਬਲਰਾਜ ਸਿੱਧੂ ਪੰਜਾਬੀ ਦੇ ਚਮਤਕਾਰੀ ਲੇਖਕ ਲੇਖ ਭਾਗ 1 |
ਗੁਰਪ੍ਰੀਤ ਬਰਾੜ ਲੋਕਗੀਤ ਮਾਹੀਆ ਆਰਸੀ ਸੁਰਸਾਜ਼ ਤੇ |
ਹਰਜੀਤ ਅਟਵਾਲ ਰੇਤ ਨਾਵਲ ਕਾਂਡ 24 |
ਬਲਰਾਜ ਸਿੱਧੂ ਸਿੱਖ ਸਾਹਿਤ ਦਾ ਸੂਰਜ ਪ੍ਰੋ ਪਿਆਰਾ ਸਿੰਘ ਪਦਮ ਲੇਖ |
ਅਮਰਜੀਤ ਸਿੰਘ ਸੰਧੂ ਆਓ ਗ਼ਜ਼ਲ ਲਿਖੀਏ ਭਾਗ 1 ( ੳ) |
ਹਾਜੀ ਲੋਕ ਮੱਕੇ ਵੱਲ ਜਾਂਦੇ ਕਾਂਡ 29 (ਆਖ਼ਰੀ) |
ਮਾਈਨਸ ਜ਼ੀਰੋ (ਨਾਵਲ) |
ਰੰਗਮੰਚ ਨੂੰ ਸਮਰਪਿਤ ਸਾਈਟ |
ਅਮਰਜੀਤ ਸਿੰਘ ਸੰਧੂ |
ਸੰਤ ਸਿੰਘ ਸੰਧੂ |
ਸੰਤ ਰਾਮ ਉਦਾਸੀ |
ਸ਼ਮਸ਼ੇਰ ਸਿੰਘ ਸੰਧੂ |
ਸਰਬਜੀਤ ਕੌਰ ਰੰਧਾਵਾ |
ਸ਼ਿਵ ਕੁਮਾਰ ਬਟਾਲਵੀ |
ਸੁਖਦੇਵ ਸਿੰਘ ਗਰੇਵਾਲ |
ਹਰਜਿੰਦਰ ਸਿੰਘ ਸੰਧੂ |